वेब स्टोरी

ई-पेपर

लॉग इन करें

ਵਾਈਸ ਚੇਅਰਮੈਨ ਐ,ਸੀ ਕਮਿਸ਼ਨ ਬਣਨ ਉਪਰੰਤ ਪਿੰਡ ਬੱਲ ਪੁੱਜਣ ਤੇ ਸਰਪੰਚ ਜੁਗਰਾਜ ਸਿੰਘ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੇ ਕੀਤਾ ਭਰਵਾਂ ਸਵਾਗਤ

ਅੰਮ੍ਰਿਤਸਰ – 6 ਫਰਵਰੀ – ਹੁੰਦਲ- ਅੱਜ ਵਿਧਾਨ ਸਭਾ ਹਲਕਾ ਅਟਾਰੀ ਅਧੀਨ ਪੈਂਦੇ ਪਿੰਡ ਬੱਲ ਸੁਚੰਦਰ ਵਿਖੇ ਨੌਜਵਾਨ ਆਗੂ ਜੁਗਰਾਜ ਸਿੰਘ ਸਿੱਧੂ ਸਰਪੰਚ ਬਲ ਦੀ ਅਗਵਾਈ ਹੇਠ ਸੀਨੀਅਰ ਆਪ ਆਗੂ ਤਰਸੇਮ ਸਿੰਘ ਸਿਆਲਕਾ ਨੂੰ ਐਸੀ ਕਮਿਸ਼ਨ ਦਾ ਵਾਈਸ ਚੇਅਰਮੈਨ ਲਗਾਉਣ ਦੇ ਸੰਬੰਧ ਚ ਇਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਨਵ ਨਿਯੁਕਤ ਐਸੀ ਕਮਿਸ਼ਨ ਦੇ ਵਾਈਸ ਚੇਅਰਮੈਨ ਤਰਸੇਮ ਸਿੰਘ ਸਿਆਲਕਾ ਦਾ ਪਿੰਡ ਬਲ ਪੁੱਜਣ ਤੇ ਜੁਗਰਾਜ ਸਿੰਘ ਸਿੱਧੂ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੇ ਫੁੱਲਾਂ ਦੀ ਵਰਖਾ ਕਰਕੇ ਜੈਕਾਰਿਆਂ ਦੀ ਗੂੰਜ ਵਿੱਚ ਭਰਵਾਂ ਸਵਾਗਤ ਕੀਤਾ ਇਸ ਮੌਕੇ ਗੱਲਬਾਤ ਕਰਦਿਆਂ ਸਰਪੰਚ ਜੁਗਰਾਜ ਸਿੰਘ ਸਿੱਧੂ ਨੇ ਕਿਹਾ ਕਿ ਤਰਸੇਮ ਸਿੰਘ ਸਿਆਲਕਾ ਜਿੱਥੇ ਇੱਕ ਇਮਾਨਦਾਰ ਲੀਡਰ ਹਨ ਉਸ ਦੇ ਨਾਲ ਨਾਲ ਹਰ ਵਰਗ ਦੇ ਲੋਕਾਂ ਦੀਆਂ ਚਿੰਤਾ ਪ੍ਰਤੀ ਚਿੰਤਤ ਹਨ ਅਤੇ ਇਨਾਂ ਦੇ ਸੀਨੀਅਰ ਵਾਈਸ ਚੇਅਰਮੈਨ ਐਸ,ਸੀ ਕਮਿਸ਼ਨ ਪੰਜਾਬ ਸਰਕਾਰ ਬਣਨ ਨਾਲ ਜਿੱਥੇ ਦਲਿਤ ਭਾਈਚਾਰੇ ਦੀਆਂ ਮੁਸ਼ਕਲਾਂ ਦੇ ਹੱਲ ਕੱਢੇ ਜਾਣ ਦੀ ਉਮੀਦ ਹੈ ਉਸ ਦੇ ਨਾਲ ਹਰੇਕ ਵਰਗ ਦੇ ਲੋਕਾਂ ਨੂੰ ਨਿਆ ਦਵਾਉਣ ਵਿੱਚ ਸਹਿਯੋਗ ਵੀ ਕਰਨਗੇ ਇਸ ਉਪਰੰਤ ਤਰਸੇਮ ਸਿੰਘ ਸਿਆਲਕਾ ਸੀਨੀਅਰ ਵਾਈਸ ਚੇਅਰਮੈਨ ਐਸ,ਸੀ ਕਮਿਸ਼ਨ ਨੇ ਸਰਪੰਚ ਜੁਗਰਾਜ ਸਿੰਘ ਸਿੱਧੂ ਸਮੇਤ ਸਮੁੱਚੀ ਗ੍ਰਾਮ ਪੰਚਾਇਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੁਗਰਾਜ ਸਿੰਘ ਸਿੱਧੂ ਵਰਗੇ ਨੌਜਵਾਨ ਜਿਨਾਂ ਦੀ ਅਣਥੱਕ ਮਿਹਨਤ ਸਦਕਾ ਆਮ ਆਦਮੀ ਪਾਰਟੀ ਸੂਬੇ ਨੂੰ ਭਰਿਸ਼ਟਾਚਾਰ ਅਤੇ ਨਸ਼ਾ ਮੁਕਤ ਕਰਨ ਦੀ ਵੱਡੀ ਮੁਹਿੰਮ ਚਲਾ ਰਹੀ ਹੈ ਉਸ ਵਿੱਚ ਸਮੂਹ ਪੰਚਾਇਤਾਂ ਐਨਜੀਓ ਦਾ ਸਹਿਯੋਗ ਕਰਨਾ ਸਾਡਾ ਸਾਰਿਆਂ ਦਾ ਮੁਢਲਾ ਫਰਜ਼ ਬਣਦਾ ਹੈ ਅਖੀਰ ਚ ਸਰਪੰਚ ਜੁਗਰਾਜ ਸਿੰਘ ਸਿੱਧੂ ਨੇ ਉਹਨਾਂ ਦੇ ਗ੍ਰਹਿ ਵਿਖੇ ਵਿਸ਼ੇਸ਼ ਤੌਰ ਤੇ ਪੁੱਜੇ ਤਰਸੇਮ ਸਿੰਘ ਸਿਆਲਕਾ ਸਮੇਤ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦੇ ਦਰਵਾਜੇ 24 ਘੰਟੇ ਖੁੱਲੇ ਹਨ ਪਿੰਡ ਦਾ ਬਿਨਾਂ ਭੇਦਭਾਵ ਸਰਵ ਪੱਖੀ ਵਿਕਾਸ ਕਰਨ ਦੇ ਨਾਲ ਨਾਲ ਹਰੇਕ ਪਿੰਡ ਵਾਸੀ ਦੀ ਮਦਦ ਲਈ ਉਹ ਹਮੇਸ਼ਾ ਤਤਪਰ ਹਨ ਇਸ ਮੌਕੇ ਜੁਗਰਾਜ ਸਿੰਘ ਸਿੱਧੂ, ਕਾਬਲ ਸਿੰਘ ਸਿੱਧੂ, ਸੁਖਵਿੰਦਰ ਸਿੰਘ, ਮਨਜੀਤ ਸਿੰਘ ਪੰਚ, ਬਲਵਿੰਦਰ ਸਿੰਘ, ਮੇਜਰ ਸਿੰਘ ਪੰਚ, ਕੁਲਵਿੰਦਰ ਸਿੰਘ ਪੰਚ, ਵੀਰ ਸਿੰਘ ਪੰਚ ਕੁਲਦੀਪ ਸਿੰਘ, ਹਰਜਿੰਦਰ ਸਿੰਘ , ਸੁਖਬੀਰ ਸਿੰਘ ,ਹਰਿੰਦਰ ਸਿੰਘ, ਸੁਖਬੀਰ ਸਿੰਘ ਕਸ਼ਮੀਰ ਸਿੰਘ, ਸਿਕੰਦਰ ਸਿੰਘ ਸ਼ਾਹ ਜਸ਼ਨਪ੍ਰੀਤ ਸਿੰਘ ,ਗੁਰਦੇਵ ਸਿੰਘ ਸਮੇਤ ਬੱਲ ਦੀ ਸਮੁੱਚੀ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Leave a Comment

और पढ़ें
और पढ़ें